15 ਅਪ੍ਰੈਲ  ਨੂੰ ਪਟਿਆਲਾ ਹੱਲਾ ਬੋਲ  ਰੈਲੀ  ਵਿਚ ਬੀ ਐਡ ਅਧਿਆਪਕ  ਫਰੰਟ  ਕਰੇਗਾ ਭਰਵੀ ਸਮੂਲੀਅਤ  — ਹਰਵਿੰਦਰ ਸਿੰਘ ਬਿਲਗਾ , ਸੁਰਜੀਤ ਰਾਜਾ

15 ਅਪ੍ਰੈਲ ਨੂੰ ਪਟਿਆਲਾ ਹੱਲਾ ਬੋਲ ਰੈਲੀ ਵਿਚ ਬੀ ਐਡ ਅਧਿਆਪਕ ਫਰੰਟ ਕਰੇਗਾ ਭਰਵੀ ਸਮੂਲੀਅਤ — ਹਰਵਿੰਦਰ ਸਿੰਘ ਬਿਲਗਾ , ਸੁਰਜੀਤ ਰਾਜਾ
ਬੀ ਐਡ ਅਧਿਆਪਕ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਜਨਰਲ ਸਕੱਤਰ ਸੁਰਜੀਤ ਰਾਜਾ ਤੇ ਸੁਬਾ ਪ੍ਰੈਸ ਸਕਤਰ ਬਲਵਿੰਦਰ ਸਿੰਘ ਲੋਧੀਪੁਰ ਨੇ ਸਾਝੇ ਰੂਪ ਵਿੱਚ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ 15 ਅਪ੍ਰੈਲ ਨੂੰ ਪਟਿਆਲਾ ਹੱਲਾ ਬੋਲ ਰੈਲੀ ਵਿੱਚ ਬੀ ਐਡ ਅਧਿਆਪਕ ਫਰੰਟ ਭਰਵੀ ਸਮੂਲੀਅਤ ਕਰੇਗਾ ,25 ਮਾਰਚ ਦੀ ਬੇਸਮਿਸਾਲ ਰੈਲੀ ਤੋ ਬਾਦ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰਨ ਤੋ ਭੱਜ ਰਹੇ ਹੈ , ਇਸ ਲਈ ਸਾਝਾ ਅਧਿਆਪਕ ਮੋਰਚਾ ਵਲੋ ਮੁਖ ਮੰਤਰੀ ਦੇ ਹਲਕੇ ਪਟਿਆਲਾ ਰੈਲੀ ਦਾ ਐਲਾਨ ਕੀਤਾ ਗਿਆ ਹੈ,
ਓਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿੱਤ ਦੇ ਅਧਿਆਪਕ ਤੇ ਵਿਦਿਆਰਥੀ ਵਿਰੋਧੀ ਫੈਸਲਿਆਂ ਨੂੰ ਮੋੜਾ ਦੇਣ ਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਨੂੰ ਲੈ ਕੇ ਗਠਿਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋ ਹੱਲਾ ਬੋਲ ਰੈਲੀ ਕੀਤੀ ਜਾ ਰਹੀ ਹੈ , ਓਹਨਾ ਨੇ ਕਿਹਾ ਕਿ ਇਸ ਰੈਲੀ ਵਿੱਚ ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਸਾਰੇ ਜਿਲਿ•ਆ ਤੋ ਸਾਥੀ ਭਾਰੀ ਸੰਖਿਆ ਵਿੱਚ ਭਾਗ ਲੈਣਗੇ ,ਇਸ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ ।
ਪੰਜਾਬ ਦੇ ਸਮੁੱਚੇ ਅਧਿਆਪਕ ਵਰਗ ਵਿੱਚ ਇਸ ਸਮੇਂ ਸਰਕਾਰ ਪ੍ਰਤੀ ਰੋਹ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ।
ਇਸ ਮੋਕੇ ਬਿਕਰਮਜੀਤ ਸਿੰਘ ਕੱਦੋਂ ਗੁਰਿੰਦਰਪਾਲ ਸਿੰਘ ਖੇੜੀ ਨੇ ਕਿਹਾ ਕਿ ਸਰਕਾਰ ਪਿਛਲੇ ਇਕ ਸਾਲ ਤੋਂ ਅਧਿਆਪਕ ਵਿਦਿਆਰਥੀ ਵਿਰੋਧੀ ਫੈਸਲੈ ਲੈ ਕੇ ਪੰਜਾਬ ਦੇ ਸਕੂਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ । ਹਾਜ਼ਰੀਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਮਨਸ਼ਾ ਨੂੰ ਅਧਿਆਪਕ ਪੂਰਾ ਨਹੀਂ ਹੋਣ ਦੇਣਗੇ।ਪੰਜਾਬ ਦਾ ਸਿੱਖਿਆ ਸਕੱਤਰ ਹਰ ਆਏ ਦਿਨ ਜੋ ਨਵੇਂ ਤੁਗਲਕੀ ਫੁਰਮਾਨ ਜਾਰੀ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਨਾਲ਼ ਹੀ ਸਰਕਾਰ ਜੋ ਅਧਿਆਪਕਾਂ ਦੀ ਅਵਾਜ ਨੂੰ ਦਬਾਉਣ ਲਈ ਜੋ ਨਿੱਤ ਨਵੇਂ ਹੱਥਕੰਡੇ ਅਪਣਾ ਰਹੀ ਹੈ, ਉਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ । ਲੁਧਿਆਣਾ ਰੈਲੀ ਤੋ ਬਾਦ ਵੀ ਸਰਕਾਰ ਦਾ ਅਧਿਆਪਕਾਂ ਵਿਰੋਧੀ ਅੜੀਅਲ ਤੇ ਤਾਨਾਸ਼ਾਹੀ ਰਵੱਈਆ ਜਿਂਓ ਦਾ ਤਿਂਓ ਕਾਇਮ ਹੈ ।
ਜੇਕਰ ਆਉਣ ਵਾਲ਼ੇ ਸਮੇਂ ਵਿੱਚ ਸਰਕਾਰ ਨੇ ਅਧਿਆਪਕਾਂ ਹੱਕੀ ਤੇ ਜਾਇਜ਼ ਮੰਗਾਂ ਵੱਲ ਉਚੇਚਾ ਧਿਆਨ ਨਾ ਦਿੱਤਾ ਤਾਂ ਲੋਕ ਲਹਿਰ ਬਣਾ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇੱਥੇ ਜਿਕਰਯੋਗ ਹੈ ਕਿ 5178,ਸੁਸਾਇਟੀਆਂ ਦੇ ਅਧਿਆਪਕਾਂ ਅਤੇ ਮੁਲਾਜਮਾਂ ਦੀ ਤਨਖਾਹ ਦੀ ਕਟੌਤੀ ਰੋਕਣ ਅਤੇ ਸਮੂਹ ਠੇਕਾ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਵਿਭਾਗ ਵਿੱਚ ਰੈਗੂਲਰ ਕਰਵਾਉਣ,800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਕਰਵਾਉਣ,ਰੈਸ਼ਨਲਾਈਜੇਸ਼ਨ ਦੀ ਆੜ ਵਿੱਚ ਪੋਸਟਾਂ ਛਾਂਗਣ,ਬਦਲੀਆਂ ਦੇ ਨਾਂ ਹੇਠ ਸਕੂਲਾਂ ਅਤੇ ਅਧਿਆਪਕਾਂ ਦਾ ਉਜਾੜਾ ਕਰਨ,ਬ੍ਰਿਜ ਕੋਰਸ ਦੀ ਸ਼ਰਤ ਖਤਮ ਕਰਨ ਅਤੇ ਸੰਘਰਸ਼ੀ ਅਧਿਆਪਕਾਂ ‘ਤੇ ਪਏ ਝੂਠੇ ਪਰਚੇ ਰੱਦ ਕਰਨ ਆਦਿ ਮੰਗਾਂ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਹੱਲਾ ਬੋਲ ਰੈਲੀ ਕਰਨ ਜਾ ਰਿਹਾ ਹੈ ।
ਹਾਜ਼ਰੀਨ ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਇਸ ਰੈਲੀ ਵਿੱਚ ਸਾਮਲ ਹੋ ਕੇ ਸਰਕਾਰ ਪ੍ਰਤੀ ਆਪਣਾ ਰੋਸ ਦਰਜ ਕਰਾਉਣ ਦੀ ਅਪੀਲ ਕੀਤੀ । ਇਸ ਸਮੇਂ ਲੁਧਿਆਣਾ ਤੋਂ ਅਜੀਤਪਾਲ ਸਿੰਘ ਜੰਸੋਵਾLਲ ਬਿਕਰਮਜੀਤ ਸਿੰਘ ਕੰਦੋਂ, ਅਮਿੰ੍ਰਤਸਰ ਤੋਂ ਡਾ ਸੰਤ ਸੇਵਕ ਸਿੰਘ ਸਰਕਾਰੀਆ ,ਮਾਨਸਾ ਤੋਂ ਨਿਤਿਨ ਸੋਢੀ ,ਬਰਨਾਲ਼ਾ ਤੋਂ ਪਰਮਿੰਦਰ ਸਿੰਘ ਰੁਪਾ,ਸੰਗਰੂਰ ਤੋਂ ਸੁਖਵਿੰਦਰ ਸਿੰਘ ਨਾਰੀਕੇ ਤੇ ਬਸੀਰ ਮੁਹੰਮਦ, ਮੁਕਤਸਰ ਤੋਂ ਹਰਪ੍ਰੀਤ ਸਿੰਘ ਬਰਾੜ, ਪਟਿਆਲ਼ਾ ਤੋਂ ਤਲਵਿੰਦਰ ਸਮਾਣਾ,ਨਵਨੀਤ ਸਿੰਘ ਅਨਾਇਤਪੁਰੀ ਤੇ ਹਾਕਮ ਸਿੰਘ ਖਨੌੜਾ,ਰੂਪਨਗਰ ਤੋਂ ਗੁਰਵਿੰਦਰ ਪਾਲ ਸਿੰਘ ਖੇੜੀ,ਬਠਿੰਡਾ ਤੋਂ ਕਰਮਜੀਤ ਸਿੰਘ ਅਤੇ ਦਵਿੰਦਰ ਸਿੰਘ ,ਹੁਸਿਆਰਪੁਰ ਤੋਂ ਸੁਰਜੀਤ ਰਾਜਾ,ਜਸਵੀਰ ਤਲਵਾੜਾ,ਵਰਿੰਦਰ ਵਿੱਕੀ ਅਤੇ ਉਪਕਾਰ ਸਿੰਘ ਪੱਟੀ,ਗੁਰਦਾਸਪੁਰ ਤੋਂ ਵਿਸਾਲ ਮਿਨਹਾਸ ਅਤੇ ਨਵਾ ਸਹਿਰ ਤੋ ਂਗੁਰਦਿਆਲ ਸਿੰਘ ਮਾਨ , ਰਵੀ ਕੁਮਾਰ , ਪ੍ਰੇਮ ਸਿੰਘ ਠਾਕੁਰ , ਬਲਵਿੰਦਰ ਰੈਲੋ , ਕੁਲਵਿੰਦਰ ਬਿਟੂ ਹਾਜਰ ਸਨ

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s