ਸਿੱਖਿਆ ਸਕੱਤਰ ਵੱਲੋਂ ਸਾਂਝਾ ਮੋਰਚਾ ਸੰਗਰੂਰ ਦੇ ਆਗੂ ਬਲਬੀਰ ਚੰਦ ਲੋਂਗੋਵਾਲ ਦੀ ਜਬਰੀ ਬਦਲੀ ਦੀ ਨਿੰਦਾ

ਸਿੱਖਿਆ ਸਕੱਤਰ ਵੱਲੋਂ ਸਾਂਝਾ ਮੋਰਚਾ ਸੰਗਰੂਰ ਦੇ ਆਗੂ ਬਲਬੀਰ ਚੰਦ ਲੋਂਗੋਵਾਲ ਦੀ ਜਬਰੀ ਬਦਲੀ ਦੀ ਨਿੰਦਾ

ਸੰਗਰੂਰ 9 ਅਪ੍ਰੈਲ ( ):- ਸਾਂਝਾ ਅਧਿਆਪਕ ਮੋਰਚਾ ਪੰਜਾਬ ਸਰਕਾਰ ਦੀਆਂ
ਸਿੱਖਿਆ ਮਾਰੂ ਅਤੇ ਮੁਲਾਜਮ ਵਿਰੋਧੀ ਨੀਤਿਆਂ ਨੂੰ ਲੈਕੇ ਪੰਜਾਬ ਸਰਕਾਰ ਵਿਰੁੱਧ
ਸੰਘਰਸ਼ੀਲ਼ ਹੈ।ਸਾਂਝੇ ਮੋਰਚੇ ਦੇ ਸੰਘਰਸ਼ ਨੂੰ ਦਬਾਉਣ ਲਈ ਸਿੱਖਿਆ ਸਕੱਤਰ ਕਦੇ ਅਧਿਆਪਕਾਂ
ਦੀਆਂ ਛੁੱਟੀਆਂ ਤੇ ਰੋਕ ਲਗਾਉਂਦੇ ਹਨ ਕਦੇ ਅਧਿਆਪਕਾਂ ਵੱਲੋਂ ਉਹਨਾਂ ਉਪਰ ਹਮਲਾ ਕੀਤੇ
ਜਾਣ ਦਾ ਬਹਾਨਾ ਬਣਾ ਝੂਠੇ ਪਰਚੇ ਦਰਜ ਕਰਵਾਉਂਦੇ ਹਨ ।ਸਾਂਝਾ ਮੋਰਚਾ ਦੀ ਏਕਤਾ ਤੋਂ ਦੀ
ਬੁਖਲਾਹਟ ਕਾਰਣ ਸਿੱਖਿਆ ਸਕੱਤਰ ਵੱਲੋਂ ਮੁੜ ਫੇਰ ਮੁਲਾਜਮ ਵਿਰੋਧੀ ਫੈਸਲਾ ਲਿਆ ਗਿਆ ਹੈ
ਜਿਸ ਵਿੱਚ ਅੱਜ ਸਿੱਖਿਆ ਸਕੱਤਰ ਵੱਲੋਂ ਡਾਇਟ ਸੰਗਰੂਰ ਦੇ ਪ੍ਰਿੰਸੀਪਲ ਨੂੰ ਟੈਲੀਫੋਨ
ਸੰਦੇਸ਼ ਰਾਹੀਂ ਸਾਂਝਾ ਮੋਰਚਾ ਸੰਗਰੂਰ ਦੇ ਜਿਲ੍ਹਾ ਆਗ ਬਲਬੀਰ ਚੰਦ ਲੋਂਗੋਵਾਲ ਲੈਕਚਰਾਰ
ਅੰਗਰੇਜੀ ਨੂੰ ਬਿਨਾ ਕਿਸੇ ਕਾਰਣ ਕੱਲ ਸਵੇਰ ਤੋਂ ਡਾਇਟ ਸੰਗਰੂਰ ਦੀ ਜਗ੍ਹਾ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮਨਿਆਣਾ ( ਸੰਗਰੂਰ) ਵਿਖੇ ਅਣਮਿੱਥੇ ਸਮੇਂ ਤੱਕ ਆਪਣੀ ਹਾਜਰੀ
ਦਰਜ ਕਰਵਾਉਣ ਲਈ ਕਿਹਾ ਗਿਆ ਹੈ ।ਇਸ ਜਬਰੀ ਬਦਲੀ ਦਾ ਆਧਾਰ ਵਿਦਿਆਰਥੀਆਂ ਦੇ ਦਾਖਲੇ ਦਾ
ਕੰਮ ਦੱਸਿਆ ਗਿਆ ਹੈ ਜਦਕਿ ਸਕੂਲ ਵਿੱਚ ਮੌਜੂਦ ਅਧਿਆਪਕ ਯੋਗ ਤਰੀਕੇ ਨਾਮ ਵਿਦਿਆਰਥੀਆਂ
ਦਾ ਦਾਖਲਾ ਕਰ ਰਹੇ ਹਨ।ਜਿਲ੍ਹਾ ਆਗੂ ਕੁਲਦੀਪ ਸਿੰਘ ਨੇ ਸਿੱਖਿਆ ਸਕੱਤਰ ਦੇ ਇਸ
ਨਾਦਰਸ਼ਾਹੀ ਫਰਮਾਨ ਦੀ ਘੌਰ ਨਿੰਦਿਆਂ ਕਰਦਿਆਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ
ਸਿੱਖਿਆ ਸਕੱਤਰ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾਂ ਨਹੀਂ ।ਜੇਕਰ ਧੱਕੇਸ਼ਾਹੀ ਨਾਲ
ਜਾਰੀ ਕੀਤਾ ਇਹ ਫੁਰਮਾਨ ਤੁਰੰਤ ਵਾਪਿਸ ਨਾ ਲਿਆ ਗਿਆਂ ਤਾਂ ਸਾਂਝਾ ਅਧਿਆਪਕ ਮੋਰਚਾ ਇਸ
ਸੰਬੰਧੀ ਤਿੱਖਾ ਸੰਘਰਸ਼ ਕਰੇਗਾ ।ਮਾਸਟਰ ਕਾਡਰ ਯੂਨੀਅਨ ਤੋਂ ਸੁਮੇਤ ਸਾਂਝੇ ਮੋਰਚੇ ਵਿੱਚ
ਸ਼ਾਮਿਲ ਡੀ.ਟੀ.ਐੱਫ ਯੂਨੀਅਨ,ਅਧਿਆਪਕ ਦਲ,ਜੀ.ਟੀ.ਯੂ ( ਵਿ),ਗੋਰਮਿੰਟ
ਲੈਕ.ਯੂਨੀਅਨ,ਗੋ.ਸੀ.ਐੱਡ.ਵੀ ਯੂਨੀਅਨ,ਐੱਸ.ਐੱਸ,ਏਫ਼ਰਮਸਾ ਅਧਿਆਪਕ ਯੂਨੀਅਨ,ਕੰਪਿਊਟਰ
ਟੀਚਰ ਯੂਨੀਅਨ,5178 ਅਧਿਆਪਕ ਯੂਨੀਅਨ,6060 ਅਧਿਆਪਕ ਯੂਨੀਅਨ,ਆਦਰਸ਼ ਮਾਡਲ ਅਧਿਆਪਕ
ਯੂਨੀਅਨ ਸਿੱਖਿਆ ਸਕੱਤਰ ਦੇ ਇਸ ਨਾਦਰਸ਼ਾਹੀ ਫਰਮਾਨ ਦੀ ਘੌਰ ਨਿੰਦਾ ਕੀਤੀ ਹੈ।

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s