ਡਿਜੀਟਲ ਸਰਟੀਫਿਕੇਟ ਪੀਐੱਸਈਬੀ ਦੀ ਪਹਿਲਕਦਮੀ

ਐਜੂਸੈੱਟ ਰਾਹੀਂ ਨੈਡ ਦੇ ਡਿਜੀਟਲ ਪ੍ਰਮਾਣ ਪੱਤਰ ਸਬੰਧੀ ਰਜਿਸਟ੍ਰੇਸ਼ਨ ਕਰਨ ਲਈ ਜਾਣਕਾਰੀ ਦਿੰਦੇ ਹੋਏ ਹਰਗੁਣਜੀਤ ਕੌਰ ਤੇ ਪੈਨਲ ‘ਚ ਬੈਠੀਆਂ ਹੋਰ ਸ਼ਖਸੀਅਤਾਂ।

– ਨੈਡ ਰਾਹੀਂ ਜਾਰੀ ਹੋਣਗੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਪ੫ਮਾਣ ਪੱਤਰ

ਡਿਜੀਟਲ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਹਿਮ ਪਹਿਲਕਦਮੀ ਹੈ ਜਿਸ ਨਾਲ ਬੋਰਡ ਦਾ ਖ਼ਰਚਾ ਤਾਂ ਘਟੇਗਾ ਹੀ ਬਲਕਿ ਵਿਦਿਆਰਥੀਆਂ ਨੂੰ ਕਾਫ਼ੀ ਸੌਖ ਵੀ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਹਰਗੁਣਜੀਤ ਕੌਰ ਨੇ ਪ੫ਗਟ ਕੀਤੇ। ਇਸ ਦੌਰਾਨ ਉਨ੍ਹਾਂ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ (ਨੈਡ) ਅਧੀਨ ਜਾਰੀ ਕੀਤੇ ਜਾਣ ਵਾਲੇ ਡਿਜੀਟਲ ਅਕਾਦਮਿਕ ਪ੍ਰਮਾਣ ਪੱਤਰਾਂ ਸਬੰਧੀ ਵਿਦਿਆਰਥੀਆਂ ਵੱਲੋਂ ਕੀਤੀ ਜਾਣ ਵਾਲੀ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ।

ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ‘ਚ ਪਹਿਲ ਕਰਦੇ ਹੋਏ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਅਗਵਾਈ ਵਿਚ ਇਸ ਸਾਲ ਬੋਰਡ ਦੀ ਪ੍ਰੀਖਿਆ ਦੇ ਰਹੇ ਦਸਵੀਂ/ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਅਕਾਦਮਿਕ ਪ੍ਰਮਾਣ ਪੱਤਰ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ ਰਾਹੀਂ ਦੇਣ ਦਾ ਉਪਰਾਲਾ ਕੀਤਾ ਹੈ।

ਹਰਗੁਣਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦਾ ਅਕਾਦਮਿਕ ਪ੍ਰਮਾਣ ਪੱਤਰ ਸਿੱਖਿਆ ਬੋਰਡ ਵੱਲੋਂ ਐੱਨਏਡੀ (ਨੈਡ) ਰਾਹੀਂ ਡਿਜੀਟਲ ਰੂਪ ਵਿਚ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਧਾਰ ਕਾਰਡ ਜਾਂ ਬਿਨਾਂ ਆਧਾਰ ਕਾਰਡ ਨਾਲ ਵੀ ਬੋਰਡ ਦੀ ਵੈਬਸਾਈਟ ਤੋਂ ਐੱਨਏਡੀ (ਨੈਡ) ਦੇ ਲਿੰਕ ਤੋਂ ਖੁਦ ਨੂੰ ਰਜਿਸਟਰ ਕਰਨਗੇ ਅਤੇ ਇਸ ਪ੍ਰਕਿਰਿਆ ਨੂੰ ਪੂਰਨ ਕਰਨ ‘ਤੇ ਇਕ ਆਈਡੀ ਵਿਦਿਆਰਥੀ ਨੂੰ ਨੈਡ ਵੱਲੋਂ ਜਾਰੀ ਕੀਤੀ ਜਾਵੇਗੀ। ਸੁਰੱਖਿਆ ਤੇ ਗੁਪਤਤਾ ਦੇ ਮੱਦੇਨਜ਼ਰ ਵਿਦਿਆਰਥੀ ਆਪਣਾ ਪਾਸਵਰਡ ਵੀ ਲਗਾਉਣਗੇ। ਇਸ ਨਾਲ ਵਿਦਿਆਰਥੀ ਇਕ ਡਿਜੀਟਲ ਬਟਨ ਦੀ ਦੂਰੀ ‘ਤੇ ਆਪਣੇ ਅਕਾਦਮਿਕ ਰਿਕਾਰਡ ਦੀ ਸਾਂਭ-ਸੰਭਾਲ ਕਰ ਸਕਦੇ ਹਨ ਤੇ ਜਿੱਥੇ ਵੀ ਨੌਕਰੀ ਜਾਂ ਕਿਸੇ ਹੋਰ ਕਾਰਜ ਕਾਰਨ ਅਕਾਦਮਿਕ ਪ੍ਰਮਾਣ ਪੱਤਰ ਲੋੜੀਂਦਾ ਹੈ ਤਾਂ ਬਿਨਾਂ ਦੇਰੀ ਤੋਂ ਉਹ ਡਿਜੀਟਲ ਪ੍ਰਮਾਣ ਪੱਤਰ ਸਬੰਧਿਤ ਅਦਾਰੇ ਨੂੰ ਦੇ ਸਕਦੇ ਹਨ। ਇਸ ਨਾਲ ਪ੍ਰਮਾਣ ਪੱਤਰ ਦੇ ਗੁੰਮਣ ਜਾਂ ਨਸ਼ਟ ਹੋਣ ਦੀ ਕੋਈ ਸਮੱਸਿਆ ਨਹੀਂ ਰਹੇਗੀ।

ਸਕੱਤਰ ਸਿੱਖਿਆ ਬੋਰਡ ਨੇ ਇਸ ਸਾਲ ਇਹ ਅਕਾਦਮਿਕ ਪ੍ਰਮਾਣ ਪੱਤਰ ਡਿਜੀਟਲ ਅਤੇ ਪਿਛਲੇ ਸਾਲ ਵਾਂਗ ਦੋਵੇਂ ਤਰ੍ਹਾਂ ਹੀ ਜਾਰੀ ਹੋਣਗੇ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਸਕੂਲ ਮੁਖੀ ਤੇ ਸਕੂਲਾਂ ਦੇ ਕੰਪਿਊਟਰ ਅਧਿਆਪਕ ਵਿਦਿਆਰਥੀ ਨੂੰ ਨੈਡ ਦੀ ਸਾਈਟ ‘ਤੇ ਰਜਿਸਟਰੇਸ਼ਨ ਪ੍ਰਤੀ ਜਾਗਰੂਕ ਕਰਨ ਲਈ ਬਹੁਤ ਹੀ ਉਸਾਰੂ ਰੋਲ ਅਦਾ ਕਰਨਗੇ ਅਤੇ ਸਹੀ ਅਗਵਾਈ ਵੀ ਦੇਣਗੇ ਜਿਸ ਨਾਲ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਪੱਖ ਤੋਂ ਵੀ ਮਜ਼ਬੂਤ ਕੀਤਾ ਜਾ ਸਕੇ।

ਇਸ ਮੌਕੇ ਐਜੂਸੈੱਟ ਤੋਂ ਡਾ. ਨਵਨੀਤ ਕੌਰ ਗਿੱਲ ਡਾਇਰੈਕਟਰ ਅਕਾਦਮਿਕ ਤੇ ਰਜਨੀਸ਼ ਰਿਸ਼ੀ ਨੇ ਵੀ ਸੰਬੋਧਨ ਕੀਤਾ। ਮੌਕੇ ‘ਤੇ ਆਏ ਅਧਿਆਪਕਾਂ ਦੇ ਫੋਨ ਕਾਲ ਰਾਹੀਂ ਸਵਾਲਾਂ ਦੇ ਜਵਾਬ ਵੀ ਐਜੂਸੈੱਟ ‘ਤੇ ਬੈਠੇ ਪੈਨਲ ਨੇ ਦਿੱਤੇ।

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s