ਲੁਧਿਆਣੇ ਵਿੱਚ ਬੀ.ਐਮ.ਟੀ , ਸੀਐੱਮਟੀ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਤੋ ਦਿੱਤੇ ਅਸਤੀਫੇ।

ਲੁਧਿਆਣੇ ਵਿੱਚ ਬੀ.ਐਮ.ਟੀ , ਸੀਐੱਮਟੀ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਤੋ ਦਿੱਤੇ ਅਸਤੀਫੇ।

  • ਮੰਚ ਦੇ ਸੱਦੇ ਤੇ Deo ਨੂੰ ਦਿੱਤੇ ਅਸਤੀਫੇ।


ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਲੁਧਿਆਣਾ ਇਕਾਈ ਵੱਲੋਂ ਮੰਚ ਦੇ ਸੱਦੇ ਤੇ ਮੰਚ ਦੇ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ ਬੀਐਮਟੀ ਅਤੇ ਸੀਐੱਮਟੀ ਤੋਂ ਅਸਤੀਫੇ ਦੁਆ ਕੇ ਉਨ੍ਹਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਉਣ ਲਈ ਡੀ ਦਫਤਰ ਵਿਖੇ ਪ੍ਰਦਰਸ਼ਨ ਕਰਕੇ ਪੜੋ ਪੰਜਾਬ ਦਾ ਬਾਈਕਾਟ ਕਰ ਦਿੱਤਾ । ਜ਼ਿਲ੍ਹੇ ਦੇ ਬੀ.ਐੱਮ.ਟੀ ,ਸੀ.ਐੱਮ . ਟੀ ਨੇ ਅਧਿਆਪਕ ਵਰਗ ਦੇ ਮਾਣ ਸਨਮਾਨ ਅਤੇ ਸਿੱਖਿਆ ਨੂੰ ਬਚਾਉਣ ਲਈ ਪੜ੍ਹੋ ਪੰਜਾਬ ਵਿੱਚੋਂ ਅਸਤੀਫਾ ਦਿੱਤਾ। ਮੰਚ ਦੇ ਆਗੂਆਂ ਨੇ ਡੀਈਓ ਦਫਤਰ ਲੁਧਿਆਣਾ ਵਿਖੇ ਪ੍ਰਦਰਸ਼ਨ ਕਰਕੇ ਡੀਈਓ ਨੂੰ ਇਹ ਗੱਲ ਸਾਫ਼ ਸ਼ਬਦਾਂ ਵਿੱਚ ਦੱਸ ਦਿੱਤੀ ਕਿ ਜੇ ਸਿੱਖਿਆ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਵਿੱਚ ਮਾਹੌਲ ਵਿੱਚੋਂ ਦਹਿਸ਼ਤ ਦਾ ਮਾਹੌਲ ਖਤਮ ਨਾ ਕੀਤਾ ਤੇ ਅਧਿਆਪਕਾਂ ਨੂੰ ਡਰਾਉਣਾ ਧਮਕਾਉਣਾ ਨਾ ਛੱਡਿਆ ਗਿਆ ਤਾਂ ਉਨ੍ਹਾਂ ਦੇ ਦਫਤਰ ਤੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ।

ਅੱਜ ਦੇ ਪ੍ਰਦਰਸ਼ਨ ਵਿੱਚ ਮੰਚ ਅਤੇ ਮੋਰਚੇ ਦੇ ਆਗੂ ਧੰਨਾ ਸਿੰਘ ਸਵੱਦੀ , ਸਤਵੀਰ ਰੌਣੀ , ਸਰਬਜੀਤ ਸਿੰਘ ਚੌਕੀਮਾਨ, ਸੁਖਦੇਵ ਸਿੰਘ ਸੀ ਐਚ ਟੀ ਢੰਡਾਰੀ ਕਲਾਂ, ਇੰਦਰਜੀਤ ਸਿੰਘ ਸਿੱਧੂ, ਪ੍ਰਮਿੰਦਰ ਚੌਹਾਨ , ਪਵਨਦੀਪ ਸਿੰਘ ਮਾਨ , ਸ਼ੰਭੂ ਪ੍ਰਸਾਦ ਸ਼ਰਮਾ, ਧਰਮਿੰਦਰ ਸਿੰਘ ਚਕੋਹੀ, ਜਗਤਾਰ ਸਿੰਘ ਹੋਲ ,ਸੁਖਪਾਲ ਸਿੰਘ ਧਰੋੜ, ਅਰਵਿੰਦਰ ਸਿੰਘ ਭੰਗੂ , ਅਵਤਾਰ ਸਿੰਘ ਤਾਰੀ, ਰੰਜੀਵ ਮਲੌਦ, ਚੰਦਰ ਮੋਹਨ,ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ ,ਸਤੀਸ਼ ਕੁਮਾਰ, ਜਤਿੰਦਰ ਸਿੰਘ ,ਜਸਮੇਲ ਸਿੰਘ, ਸੁਸ਼ੀਲ ਕੁਮਾਰ ਡੋਗਰਾ , ਜਸਵਿੰਦਰ ਰਾਏਕੋਟੀ, ਹਿਮਾਂਸ਼ੂ ਗਰਗ , ਮਨਜੀਤ ਸਿੰਘ ਢੰਡਾਰੀ, ਗੁਰਵਿੰਦਰ ਸਿੰਘ , ਚਰਨਜੀਤ ਸ਼ਰਮਾ, ਗੁਰਵਿੰਦਰ ਸਿੰਘ , ਕੁਲਦੀਪ ਸਿੰਘ ਸਨੇਤ, ਜਤਿੰਦਰ ਕੁਮਾਰ, ਅਮਨਪ੍ਰੀਤ ਲੁਧਿਆਣਾ , ਬਿੱਕਰ ਸਿੰਘ ,ਅਮਰ ਚੰਦ , ਅਮਰਜੀਤ ਸਿੰਘ ਅਤੇ ਹੋਰ ਆਗੂ ਹਾਜਰ ਸਨ।

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s