ਪ੍ਰਾਇਮਰੀ ਬੱਚਿਆਂ ਨੂੰ ਸਿੱਖਿਆ ਸਹੂਲਤਾਂ ਦੇਣ ਲਈ ਅੱਗੇ ਆਇਆ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ

ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ ਵੱਲੋਂ ਬੱਚਿਆਂ ਲਈ ਪਾਣੀ ਦੀ ਟੈਂਕੀ ਦਾ ਪ੍ਰਬੰਧ
ਸ.ਪ੍ਰ. ਸਕੂਲ ਖੰਨਾ-8 ਨੂੰ ਖੰਨਾ ਦੀ ਸੰਸਥਾ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਵੱਲੋਂ ਹਰ ਮਦਦ ਦਾ ਭਰੋਸਾ- ਪ੍ਰੀਤੀ ਗੁਪਤਾ
ਪ੍ਰਾਇਮਰੀ ਬੱਚਿਆਂ ਨੂੰ ਸਿੱਖਿਆ ਸਹੂਲਤਾਂ ਦੇਣ ਲਈ ਅੱਗੇ ਆਇਆ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ
ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ – 8 ਵਿਖੇ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਖੰਨਾ ਦੇ ਸਹਿਯੋਗ ਨਾਲ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ।

ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਸੁਸਾਇਟੀ ਦੇ ਪ੍ਰਧਾਨ ਪ੍ਰੀਤੀ ਗੁਪਤਾ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐਮ.ਸੀ ਗੁਰਮੀਤ ਨਾਗਪਾਲ ਪਹੁੰਚੇ । ਸੁਸਾਇਟੀ ਵੱਲੋਂ ਸਕੂਲ ਦੇ ਬੱਚਿਆਂ ਨੂੰ ਸ਼ੁੱਧ ਤੇ ਸਾਫ਼ ਪਾਣੀ ਲਈ 2000 ਲੀਟਰ ਦੀ ਪਾਣੀ ਦੀ ਟੈਂਕੀ ਤੇ ਟੂਟੀਆਂ ਆਦਿ ਤੇ ਲਗਭਗ ਵੀ 20000 ਰੁਪਏ ਦਾ ਖ਼ਰਚ ਕਰਕੇ ਬੱਚਿਆਂ ਨੂੰ ਸਾਫ਼ ਪਾਣੀ ਪੀਣ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ । ਸੁਸਾਇਟੀ ਦੇ ਪ੍ਰਧਾਨ ਪ੍ਰੀਤੀ ਗੁਪਤਾ ਅਤੇ ਹੋਰ ਮੈਂਬਰਾਂ ਵੱਲੋਂ ਸਕੂਲ ਦੇ ਵਿੱਦਿਅਕ ਸੱਭਿਆਚਾਰਕ ਤੇ ਹੋਰ ਖੇਤਰਾਂ ਵਿੱਚ ਅੱਗੇ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਾਰੇ ਸਕੂਲ ਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ । ਮੈਡਮ ਪੂਨਮ ਕਾਲੀਆ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮਾਪਿਆਂ ਤੇ ਅਧਿਆਪਕਾਂ ਦਾ ਕਹਿਣਾ ਮੰਨ ਕੇ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਸੁਸਾਇਟੀ ਮੈਂਬਰ ਮੈਡਮ ਸ਼ਮਾ ਅਲੱਗ ਵੱਲੋਂ ਪਾਣੀ ਦੀ ਸਹੀ ਵਰਤੋਂ ਕਰਨ , ਪਾਣੀ ਸਾਂਭ ਸੰਭਾਲ, ਮਨੁੱਖੀ ਜੀਵਨ ਵਿੱਚ ਪਾਣੀ ਦੀ ਅਹਿਮੀਅਤ ਬਾਰੇ, ਸਮਾਜ ਵਿੱਚ ਆਪਸ ਵਿੱਚ ਭਾਈਚਾਰੇ ਨਾਲ ਮਿਲਵਰਤਣ ਨਾਲ ਰਹਿਣ ਦੀ ਪ੍ਰੇਰਨਾ ਦਿੱਤੀ 1 ਸੁਸਾਇਟੀ ਦੇ ਮੈਂਬਰਾਂ ਤੇ ਮੈਡਮ ਰੀਨਾ ਸੂਦ ਨੇ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਗੋ ਜਦੋਂ ਵੀ ਸਕੂਲ ਨੂੰ ਕੋਈ ਲੋੜ ਹੁੰਦੀ ਤਾਂ ਸਕੂਲ ਦੀ ਵੱਧ ਤੋ ਵੱਧ ਮਦਦ ਕਰਨਗੇ ।ਐਮ.ਸੀ ਗੁਰਮੀਤ ਨਾਗਪਾਲ ਨੇ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰਾਂ ਦਾ ਸਕੂਲ ਦੀ ਮਦਦ ਕਰਨ ਲਈ ਵਿਸ਼ੇਸ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਅਸੀ ਸੁਸਾਇਟੀ ਤੋਂ ਸੇਧ ਲੈ ਕੇ ਸਾਰੇ ਲੋਕ ਸਮਾਜ ਲਈ ਸਹੀ ਕੰਮ ਕਰਨ ਤਾਂ ਸਮਾਜ ਵਿੱਚ ਕੋਈ ਵੀ ਬੁਰਾਈ ਨਹੀਂ ਰਹੇਗੀ । ਸਕੂਲ ਮੁਖੀ ਸਤਵੀਰ ਸਿੰਘ ਰੌਣੀ ਨੇ ਲੇਡੀਜ਼ ਹੈਲਪਿੰਗ ਹੈਂਡਜ਼ ਸੁਸਾਇਟੀ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਸਸਤੀ ਤੇ ਸੇਧ ਲੈ ਕੇ ਸਮਾਜ ਭਲਾਈ ਦੇ ਕੰਮ ਕਰਨ ਚਾਹੀਦੇ ਹਨ ਤਾਂ ਜੋ ਸਾਡੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਖਤਮ ਕੀਤਾ ਜਾ ਸਕੇ। ਸੁਸਾਇਟੀ ਵੱਲੋਂ ਗ਼ਰੀਬ ਬੱਚਿਆਂ ਦੇ ਬਿਹਤਰ ਭਵਿੱਖ ਲਈ ਕੀਤੇ ਜਾ ਰਹੇ ਉਪਰਾਲੇ ਸਾਡੇ ਸਮਾਜ ਨੂੰ ਤਰੱਕੀ ਵੱਲ ਲੈ ਕੇ ਜਾਣਗੇ।

ਅੱਜ ਦੇ ਸਮਾਗਮ ਵਿੱਚ ਮੈਡਮ ਪ੍ਰੀਤੀ ਗੁਪਤਾ , ਸ਼ਮਾ ਅਲੱਗ , ਮੈਡਮ ਪੂਨਮ ਕਾਲੀਆ, ਰੀਨਾ ਸੂਦ, ਰੂਚੀ ਜਿੰਦੀਆ, ਕਮਲੇਸ਼ ਛਾਬੜਾ, ਊਸ਼ਾ ਗੁਪਤਾ, ਜੋਤੀ ਜਿੰਦਲ, ਮੈਡਮ ਬਬੀਤਾ, ਚੈਰੀ ਛਾਬੜਾ, ਗੀਤੂ ਗੁਪਤਾ , ਨਿਸ਼ਾ ਕਾਸ਼ਲ, ਸਾਲੂ ਗੋਇਲ , ਸੀਮਾ ਸਿੰਗਲਾ ਹਰਪ੍ਰੀਤ ਕੌਰ ਮੱਕੜ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।

Advertisements

Comment

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s