Category Archives: ਜੀਟੀਯੂ ਪੰਜਾਬ

ਸਾਂਝਾ ਅਧਿਆਪਕ ਮੋਰਚਾ ਰੈਲੀ :शिक्षक नेता सुखजिंदर सिंह, भूपिंदर सिंह, बलकार सिंह, कुलवंत सिंह, बाज सिंह, इंदरप्रीत सिंह, सुखराज, दीदार सिंह, गुरविंदर सिंह, अमृतपाल सिंह, गुजिन्दरपाल सिंह, हरविंदर सिंह, हाकम सिंह, हरदीप सिंह, सुखराज सिंह, प्रदीप, जसवीर सिंह पर केस दर्ज

लुधियाना : पुलिस ने लुधियाना में अपनी मांगों को लेकर धरना देने वाले टीचरों पर कार्रवाई करनी शुरू कर दी है। पुलिस ने धरना प्रदर्शन के दौरान हाईवे जाम करने वाले आठ हजार प्रदर्शनकारियों के खिलाफ दो मामले दर्ज किए हैं। टीचरों के खिलाफ मार्ग में रुकावट व यातायात रोकने की पहले सूचना न देने का केस दर्ज किया गया है।

पुलिस ने इस केस में शिक्षक नेता सुखजिंदर सिंह, भूपिंदर सिंह, बलकार सिंह, कुलवंत सिंह, बाज सिंह, इंदरप्रीत सिंह, सुखराज, दीदार सिंह, गुरविंदर सिंह, अमृतपाल सिंह, गुजिन्दरपाल सिंह, हरविंदर सिंह, हाकम सिंह, हरदीप सिंह, सुखराज सिंह, प्रदीप, जसवीर सिंह सहित करीब 8 हजार अज्ञात लोगों को आरोपी बनाया है।

बता दें कि पंजाब की डेढ़ दर्जन अध्यापक यूनियनों से जुड़े पंजाब भर के अध्यापकों ने रविवार को लुधियाना की दाना मंडी में रैली की। इसके बाद उन्होंने हाईवे जाम कर दिया। जिससे हाईवे पर गाड़ियों की लंबी कतारें लग गईं। एम्बुलैंस भी जाम में फंसी रही। गतिरोध लंबा खिंचता देखकर डी.सी.पी. अश्वनी कुमार मौके पर पहुंचे। उन्होंने अध्यापकों को सी.एम. से 2 अप्रैल को मिलवाने का भरोसा दिलाकर शांत किया।

Advertisements

ਲੁਧਿਆਣਾ ‘ਚ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਨ ਦਾ ਮਾਮਲਾ; ਤਕਰੀਬਨ 7 ਤੋਂ 8 ਹਜ਼ਾਰ ਅਧਿਆਪਕਾਂ ‘ਤੇ ਬਿਨ੍ਹਾਂ ਪ੍ਰਸ਼ਾਸਨਿਕ ਮੰਜ਼ੂਰੀ ਤੋਂ ਧਰਨਾ ਦੇਣ ਤੇ ਹਾਈਵੇਅ ਜਾਮ ਕਰਨ ਖ਼ਿਲਾਫ ਕੇਸ ਦਰਜ

ਲੁਧਿਆਣਾ ‘ਚ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਨ ਦਾ ਮਾਮਲਾ; ਤਕਰੀਬਨ 7 ਤੋਂ 8 ਹਜ਼ਾਰ ਅਧਿਆਪਕਾਂ ‘ਤੇ ਬਿਨ੍ਹਾਂ ਪ੍ਰਸ਼ਾਸਨਿਕ ਮੰਜ਼ੂਰੀ ਤੋਂ ਧਰਨਾ ਦੇਣ ਤੇ ਹਾਈਵੇਅ ਜਾਮ ਕਰਨ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ.

2 ਅਪ੍ਰੈਲ 11 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ, ਜੇਕਰ ਮੀਟਿੰਗ ਸਫਲ ਨਾ ਹੋਈ ਤਾਂ ਅਗਲੀ ਰੈਲੀ ਪਟਿਆਲਾ ਵਿਖੇ : ਸਾਂਝਾ ਅਧਿਆਪਕ ਮੋਰਚਾ

ਸਾਂਝਾ ਮੋਰਚਾ ਪੰਜਾਬ ਨੂੰ 2 ਅਪ੍ਰੈਲ 11 ਵਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ।

ਜੇਕਰ ਮੀਟਿੰਗ ਸਫਲ ਨਾ ਹੋਈ ਤਾਂ ਅਗਲੀ ਰੈਲੀ ਪਟਿਆਲਾ ਵਿਖੇ : ਸਾਂਝਾ ਅਧਿਆਪਕ ਮੋਰਚਾ

ਮੁਲਾਜ਼ਮ ਸੰਘਰਸ 22/3

ਪ੍ਰੀਖਿਆ ਕੇਂਦਰ ਦੂਰ ਬਣਾਉਣ ਕਾਰਨ ਹਾਦਸੇ ਦੌਰਾਨ ਬੱਚੇ ਦੀ ਮੌਤ  ਲਈ ਸਿੱਖਿਆ ਵਿਭਾਗ ਜਿੰਮੇਵਾਰ: ਜੀਟੀਯੂ

ਪ੍ਰੀਖਿਆ ਕੇਂਦਰ ਦੂਰ ਬਣਾਉਣ ਕਾਰਨ ਹਾਦਸੇ ਦੌਰਾਨ ਬੱਚੇ ਦੀ ਮੌਤ ਲਈ ਸਿੱਖਿਆ ਵਿਭਾਗ ਜਿੰਮੇਵਾਰ

  • **ਸਿੱਖਿਆ ਵਿਭਾਗ ਵੱਲੋਂ ਨਿੱਤ ਜਾਰੀ ਕੀਤੇ ਜਾਂਦੇ ਫੁਰਮਾਨਾਂ ਨਾਲ ਅਧਿਆਪਕਾਂ ਤੇ ਬੱਚਿਆਂ ਵਿੱਚ ਰੋਸ **

17 ਮਾਰਚ, ਸਿੱਖਿਆ ਵਿਭਾਗ ਪੰਜਾਬ ਵੱਲੋਂ ਬੋਰਡ ਦੀਆਂ ਪ੍ਰੀਖਿਆਵਾਂ ਸੰਬੰਧੀ ਪ੍ਰੀਖਿਆ ਕੇਂਦਰ ਦੂਰ ਬਣਾਏ ਜਾਣ ਕਾਰਨ ਰੋਜ਼ਾਨਾ ਹੀ ਵਿਦਿਆਰਥੀਆਂ ਨਾਲ ਹਾਦਸੇ ਵਾਪਰਨ ਦੀਆਂ ਖਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ ਤੇ ਇਨਾਂ ਘਟਨਾਵਾਂ ਲਈ ਸਿੱਖਿਆ ਸਕੱਤਰ ਿਸ਼ਨ ਕੁਮਾਰ ਤੇ ਸਮੁੱਚਾ ਸਿੱਖਿਆ ਵਿਭਾਗ ਜਿੰਮੇਵਾਰ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਜਸਵਿੰਦਰ ਸਿੰਘ ਮਮਦੋਟ ਜਨਰਲ ਸੈਕਟਰੀ, ਰਾਜੀਵ ਹਾਂਡਾ ਤੇ ਹੋਰ ਆਗੂਆਂ ਨੇ ਗਲਬਾਤ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਰੋਜਾਨਾਂ ਹੀ ਅਧਿਆਪਕਾਂ ਦੇ ਹਿੱਤਾਂ ਤੇ ਉਲਟ ਜਾਰੀ ਕੀਤੇ ਜਾਂਦੇ ਨਿਰਦੇਸਾਂ ਕਾਰਨ ਨਾਲ ਜਿੱਥੇ ਸੂੁਬੇ ਅੰਦਰ ਸਿੱਖਿਆ ਤੰਤਰ ਦਾ ਘਾਣ ਹੋ ਰਿਹਾ ਹੈ ਉਥੇ ਸਿੱਖਿਆ ਦਰ ਦਾ ਗ੍ਰਾਫ਼ ਵੀ ਲਗਾਤਾਰ ਡਿੱਗ ਰਿਹਾ ਹੈ। ਆਗੁੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿੱਖਿਆ ਸਕੱਤਰ ਿਸ਼ਨ ਕੁਮਾਰ ਵੱਲੋਂ ਬੋਰਡ ਦੀਆਂ ਪ੍ਰੀਖਿਆਂਵਾਂ ਦੇ ਪ੍ਰੀਖਿਆ ਕੇਂਦਰ ਦੂਰ ਬਣਾਏ ਜਾਣ ਨਾਲ ਜਿੱਥੇ ਸਮੁੱਚੇ ਵਿਦਿਆਰਥੀ ਵਰਗ ਨੂੰ ਅਨੇਕਾਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਅਧਿਆਪਕ ਵੀ ਇਸ ਪ੍ਰਕਿਰਿਆ ਨਾਲ ਮੁਸ਼ਕਲ ਵਿੱਚ ਘਿਰ ਗਏ ਹਨ। ਉਨਾਂ ਕਿਹਾ ਕਿ ਵਿਭਾਗ ਦੀਆਂ ਅਜਿਹੀਆਂ ਕੋਝੀਆਂ ਗਤੀਵਿਧੀਆਂ ਦਾ ਪ੍ਰਭਾਵ ਸਿੱਧਾ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੀ ਗਿਣਤੀ ਤੇ ਪੈ ਰਿਹਾ ਹੈ ਤੇ ਅਜਿਹੀਆਂ ਹਰਕਤਾਂ ਕਾਰਨ ਬੱਚਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਤਨਦੇਹੀ ਨਾਲ ਸਮਾਜ ਸੇਵੀਆਂ , ਪੰਚਾਇਤਾਂ, ਕਲੱਬਾਂ ਦੇ ਹੋਰ ਨਾਂ ਦੀ ਮਦਦ ਨਾਲ ਸਕੂਲਾਂ ਦੀ ਦਿੱਖ ਸੰਵਾਰਨ ਦੇ ਉਪਰਾਲੇ ਕਰ ਰਹੇ ਹਨ ਪਰ ਵਿਭਾਗ ਦੀਆਂ ਕੋਝੀਆਂ ਹਰਕਤਾਂ ਨਾਲ ਅਧਿਆਪਕ ਵਰਗ ਦੇ ਹੌਸਲੇ ਟੁੱਟ ਰਹੇ ਹਨ ਜਿਸ ਦਾ ਖਾਮਿਆਜ਼ਾ ਅਗਲੇ ਸਮਿਆਂ ਵਿੱਚ ਵਿਭਾਗ ਨੂੰ ਭੁਗਤਣਾ ਪੈ ਸਕਦਾ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜਿਹੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਨੇ ਬੰਦ ਨਾ ਕੀਤੇ ਸਮੁੱਚਾ ਅਧਿਆਪਕ ਵਰਗ ਤੇ ਵਿਦਿਆਰਥੀ ਵਰਗ ਸੜਕਾਂ ਤੇ ਉਤਰ ਆਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਨੀਰਜ ਯਾਦਵ, ਰਾਜੀਵ ਹਾਂਡਾ, ਸੰਦੀਪ ਟੰਡਨ, ਸੁਖਵਿੰਦਰ ਬਿੱਲਾ, ਹਰਪਾਲ ਸਿੰਘ, ਭੁਪਿਦਰ ਸਿੰਘ, ਬਲਵਿੰਦਰ ਸਿੰਘ ਚੱਬਾ, ਬਲਜਿੰਦਰ ਸਿੰਘ ਮੱਲਾਂਵਾਲਾ, ਪ੍ਰੇਮ ਸਿੰਘ, ਰਾਜ ਸਿੰਘ, ਗੁਰਮੀਤ ਸਿੰਘ , ਸੰਜੇ ਸਿੰਘ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜਰ ਸਨ।

ਪੂਰੇ ਸਕੇਲ ਤੇ ਪੱਕੇ ਕਰਨ ਦੀ ਥਾਂ, ਤਨਖਾਹ ਘਟਾ ਕੇ ਪੱਕੇ ਕਰਨਾ ਜੁਲਮ ਤੋਂ ਘੱਟ ਨਹੀਂ : ਜੀਟੀਯੂ

18 ਫਰਵਰੀ ਨੂੰ ਸਿੱਖਿਆ ਮੰਤਰੀ ਖਿਲਾਫ ਹੋਣ ਵਾਲੇ ਝੱਡਾ ਮਾਰਚ ਨੂੰ ਲੈ ਕੇ ਅਧਿਆਪਕਾ ਵਿਚ ਭਾਰੀ ਉਤਸ਼ਾਹ : ਜੀਟੀਯੂ

18 ਫਰਵਰੀ ਨੂੰ ਸਿੱਖਿਆ ਮੰਤਰੀ ਖਿਲਾਫ ਹੋਣ ਵਾਲੇ ਝੱਡਾ ਮਾਰਚ ਨੂੰ ਲੈ ਕੇ ਅਧਿਆਪਕਾ ਵਿਚ ਭਾਰੀ ਉਤਸ਼ਾਹ : ਜੀਟੀਯੂ

  • 7654,3442,5178 ਨੂੰ ਤੁਰੰਤ ਰੈਗੂਲਰ ਕਰਵਾਉਣ ਲਈ।

  • ਵੱਖ-ਵੱਖ ਸਕੀਮਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਵਰਗ ਨੂੰ ਸਿੱਖਿਆ ਵਿਭਾਗ ਵਿਚ ਕਰਵਾਉਣ ਲਈ।

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ’ਤੇ ਸਿੱਖਿਆ ਵਿਭਾਗ ਦੇ ਸਕੂਲਾਂ ਨੂੰ ਬੰਦ ਕਰਨ, ਮਿਡਲ ਸਕੂਲਾਂ ਵਿੱਚੋਂ ਪੋਸਟਾਂ ਖਤਮ ਕਰਕੇ ਅਧਿਆਪਕਾਂ ਦੀ ਚੱਕ-ਥੱਲ ਕਰਨ, ਪ੍ਰੀਖਿਆ ਕੇਂਦਰ ਦੂਰ ਦੁਰਾਡੇ ਦੇ ਸਕੂਲਾਂ ਵਿੱਚ ਬਣਾਉਣ, ਦਹਾਕਿਆਂ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਉਚ ਸਿੱਖਿਆ ਪ੍ਰਾਪਤ ਅਧਿਆਪਕਾਂ ’ਤੇ ਬ੍ਰਿਜ ਕੋਰਸ ਥੋਪਣ ਜਿਹੇ ਤਾਜਾ ਫ਼ੈਸਲਿਆਂ ਨੂੰ ਜਨਤਕ ਸਿੱਖਿਆ ‘ਤੇ ਹਮਲਾ ਦੱਸਦਿਆਂ ਸਾਂਝਾ ਅਧਿਆਪਕ ਮੋਰਚਾ, ਪੰਜਾਬ ਵਲੋਂ 18 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਕੀਤਾ ਜਾ ਰਹੇ ਝੰਡਾ ਮਾਰਚ ਪ੍ਰਤੀ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਸਰਕਾਰ ਜਨਤਕ ਸਿੱਖਿਆ ਨੂੰ ਤਹਿਸ-ਨਹਿਸ ਕਰਨ ਅਤੇ ਨਿੱਜੀ ਸਕੂਲਾਂ ਨੂੰ ਪ੍ਰਫ਼ੁਲਿੱਤ ਕਰਨ ਦੀ ਸੋਚੀ ਸਮਝੀ ਸਾਜਿਸ਼ ਤਹਿਤ ਮਿਡਲ ਸਕੂਲਾਂ ਵਿੱਚੋਂ ਪੰਜਾਬੀ ਅਤੇ ਹਿੰਦੀ ਵਿੱਚੋਂ ਇੱਕ, ਡਰਾਇੰਗ ਅਤੇ ਪੀ ਟੀ ਆਈ ਵਿੱਚੋਂ ਇੱਕ ਪੋਸਟ ਚੁਕਣ, ਸਕੂਲਾਂ ਨੂੰ ਬੰਦ ਕਰਨ, 15 ਸਾਲਾਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉਚ ਸਿੱਖਿਆ ਪ੍ਰਾਪਤ ਅਧਿਆਪਕਾਂ’ਤੇ ਬ੍ਰਿਜ ਕੋਰਸ ਦੀ ਬੇਲੋੜੀ ਸ਼ਰਤ ਲਾਉਣ ਅਤੇ ਪ੍ਰਾਇਮਰੀ ਦੇ ਸਿੱਖਿਆ ਬਲਾਕਾਂ ਦੀ ਭੰਨ-ਤੋੜ ਜਿਹੇ ਫੈਸਲਿਆਂ ਪਿੱਛੇ ਛੁਪੀ ਭਾਵਨਾ, ਨਵੀਂ ਭਰਤੀ ਦੀ ਥਾਂ ਪਹਿਲਾਂ ਹੀ ਹਿਸਾਬ ਦੀ ਪੋਸਟ ਤੋਂ ਬਿਨਾਂ ਅਧਿਆਪਕ ਵਿਹੁਣੇ ਮਿਡਲ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਭੇਜ ਕੇ ਡੰਗ ਟਪਾਉਣ, ਮਿਡਲ ਸਕੂਲਾਂ ਦੀਆਂ ਪੋਸਟਾਂ ਖਤਮ ਕਰਕੇ ਆਮ ਲੋਕਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਬੇਭਰੋਸਗੀ ਪੈਦਾ ਕਰਨ, ਸੈਂਟਰ ਬਦਲਣ ਨਾਲ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ, ਨੂੰ ਅਧਿਆਪਕ ਚੰਗੀ ਤਰ੍ਹਾਂ ਸਮਝਦੇ ਹਨ। ਇਸ ਨਾਲ ਗਰੀਬ ਘਰਾਂ ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਨੁੰ ਸੈਂਟਰਾਂ ਤੱਕ ਪੁੱਜਣ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਉਣਗੀਆਂ। ਸੈਂਟਰ ਬਦਲਣ ਪਿੱਛੇ ਨਕਲ ਰੋਕਣ ਦਾ ਮਕਸਦ ਘੱਟ, ਦਹਾਕਿਆਂ ਤੋਂ ਖਾਲੀ ਪੋਸਟਾਂ ਕਾਰਨ ਕਈ-ਕਈ ਵਿਸ਼ੇ ਪੜ੍ਹਾਉਣ ਅਤੇ ਗੈਰਵਿਦਿਅਕ ਕੰਮਾਂ ਵਿੱਚ ਉਲਝੇ ਅਧਿਆਪਕਾਂ ਦੇ ਮਾੜੇ ਨਤੀਜੇ ਦਿਖਾ ਕੇ ਬਦਨਾਮ ਕਰਨ ਦੀ ਨੀਅਤ ਜਿਆਦਾ ਦਿਖਾਈ ਦਿੰਦੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਰਕਾਰ ਸਿੱਖਿਆ ਵੱਖ ਵੱਖ ਸਕੀਮਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਸਾਰੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰੇ,ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ,7654,3442, 5178 ਨੂੰ ਤੁਰੰਤ ਰੈਗੂਲਰ ਕਰਵਾਉਣ ਲਈ, ਦਹਾਕਿਆਂ ਤੋਂ ਖਾਲੀ ਪਈਆਂ 25% ਸਿੱਧੀ ਪ੍ਰਮੋਸ਼ਨਾ ਕਰਵਾਉਣ ਲਈ,ਪਾ੍ਇਮਰੀ ਕੇਡਰ ਤੋਂ ਹਰ ਵਿਸ਼ੇ ਦੀਆਂ ਪ੍ਰਮੋਸ਼ਨਾ ਕਰਵਾਉਣ ਲਈ, ਹਰ ਸਕੂਲ ਵਿੱਚ ਸਫਾਈ ਸੇਵਕਾਂ ਦੀ ਨਿਯੁਕਤੀ ਕਰਵਾਉਣ ਲਈ,ਸੂਬੇ ਭਰ ਦੇ ਸਕੂਲਾਂ ਵਿੱਚ ਖ਼ਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬਿਨਾਂ ਹੋਰ ਦੇਰੀ ਦੇ ਟੈੱਟ ਪਾਸ ਬੇਰੁਜਗਾਰ ਅਧਿਆਪਕਾਂ ਦੀ ਰੈਗੂਲਰ ਭਰਤੀ ਕਰਵਾਉਣ ਲਈ ਆਦਿ ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਮਾਨਯੋਗ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਨਾਂ ਮੰਗ ਪੱਤਰ ਦਿੱਤੇ ਗਏ ਸਨ । ਪਰ ਸਰਕਾਰ ਨੇ ਜਨਤਕ ਸਿੱਖਿਆ ਵਿਰੋਧੀ ਫੈਸਲੇ ਵਾਪਸ ਨਹੀਂ ਲਏ ਇਸ ਲਈ 18 ਫਰਵਰੀ ਨੂੰ ਦੀਨਾ ਨਗਰ (ਗੁਰਦਾਸਪੁਰ) ਵਿਖੇ ਸਿੱਖਿਆ ਮੰਤਰੀ ਦੇ ਹਲਕੇ ਵਿਚ ਝੰਡਾ ਮਾਰਚ ਕੀਤਾ ਜਾ ਰਿਹਾ ਹੈ।

ਸੰਦੀਪ ਟੰਡਨ, ਗੌਰਵ ਮੁੰਜ਼ਾਲ, ਸੰਜੀਵ ਟੰਡਨ, ਭੁਪਿੰਦਰ ਸਿੰਘ ਜੀਰਾ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ, ਪੰਜਾਬ ਖਿਲਾਫ ਦੀਨਾਨਗਰ


ਹਲਕੇ ਵਿਚ ਹੋਣ ਜਾ ਰਹੇ ਝੱਡਾ ਮਾਰਚ ਨੂੰ ਲੈ ਕੇ ਆਧਿਆਪਕਾਂ ਵਿਚ ਕਾਫੀ ਜਿਆਦਾ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਉਹ ਮੰਤਰੀ ਦੀ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ ਜਥੇਬੰਦੀ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਪੁਰਾ ਯੋਗਦਾਨ ਦੇਣ ਲਈ ਵਚਨਬੱਧ ਹਨ।

ਇਸ ਮੌਕੇ ਗੁਰਮੀਤ ਸਿੰਘ,ਸੰਜੀਵ ਹਾਂਡਾ, ਸੁਖਵਿੰਦਰ ਸਿੰਘ ਧੀਮਾਨ, ਤਰਲੋਕ ਭੱਟੀ, ਮੈਡਮ ਸਹਿਨਾਜ, ਸੰਜੇ ਚੌਧਰੀ, ਕਮਲਜੀਤ ਪੁਰੀ, ਸੁਰਿੰਦਰ ਨਰੂਲਾ, ਅਮਿਤ ਸੋਨੀ, ਆਦਿ ਹਾਜ਼ਰ ਸਨ।