Category Archives: ਸਰਕਾਰੀ ਸਿਖਿਆ ਬਚਾਓ ਮੰਚ

ਸਿਖਿਆ ਸਕੱਤਰ ਵੱਲੋ ਗੁੰਮਰਾਹ ਕਰਨ ਦਾ ਮਾਮਲਾ, ਡੀ ਜੀ ਐਸ ਈ ਨੈ ਮੰਚ ਆਗੂਆਂ ਨੂੰ ਚੰਡੀਗੜ੍ਹ ਬੁਲਾਇਆ

Advertisements

ਸਾਂਝਾ ਅਧਿਆਪਕ ਮੋਰਚਾ ਅਤੇ ਸਿੱਖਿਆ ਬਚਾਓ ਮੰਚ ਆਹਮਣੇ-ਸਾਹਮਣੇ

Meeting of SAM With CM in Pics

ਸਰਕਾਰੀ ਸਿੱਖਿਆ ਬਚਾਓ ਮੰਚ ‘ਚੌਂ ਨਿਜੀ ਸਕੂਲ ਚਲਾ ਰਹੇ ਆਗੂਆਂ ਨੂੰ ਬਾਹਰ ਕਰਨ ਦੀ ਮੰਗ

ਮੁਲਾਜ਼ਮ ਸੰਘਰਸ 22/3

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਲੋਂ 1 ਅਪ੍ਰੈਲ ਤੋਂ ਪੜ੍ਹੋ ਪੰਜਾਬ ਦਾ ਬਾਈਕਾਟ

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ 1 ਅਪ੍ਰੈਲ ਤੋਂ ਕਰੇਗਾ ਪੜ੍ਹੋ ਪੰਜਾਬ ਦਾ ਬਾਈਕਾਟ

*ਨਵੀਂ ਤਬਾਦਲਾ ਨੀਤੀ ਤੇ ਰੈਸ਼ਨੇਲਾਈਜੇਸ਼ਨ ਨੀਤੀ ਦੀਆਂ ਕਾਪੀਆਂ ਜ਼ਿਲ੍ਹਾ ਪੱਧਰ ਤੇ ਸਾੜੇਗਾ ਮੰਚ
ਸਿੱਖਿਆ ਮੰਤਰੀ ਦੇ ਘਰ ਦਾ ਸਰਕਾਰੀ ਸਿੱਖਿਆ ਮੰਚ ਕਰੇਗਾ ਘਿਰਾਓ

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਲੁਧਿਆਣਾ ਇਕਾਈ ਦੀ ਮੀਟਿੰਗ ਮੰਚ ਵਿੱਚ ਸ਼ਾਮਲ ਜਥੇਬੰਦੀਆਂ ਦੇ ਜ਼ਿਲ੍ਹਾ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੰਚ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੇ ਸਰਕਾਰੀ ਸਿੱਖਿਆ ਨੂੰ ਖ਼ਤਮ ਕਰਨ ਲਈ ਨਿੱਤ ਦਿਨ ਲਏ ਜਾ ਰਹੇ ਫੈਸਲੇ ਅਤੇ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਘਟਾਉਣ ਲਈ ਲਏ ਜਾ ਰਹੇ ਫੈਸਲਿਆਂ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਵਿੱਚ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ 1 ਅਪ੍ਰੈਲ 2018 ਤੋ ਪੜ੍ਹੋ ਪੰਜਾਬ ,ਆਨਲਾਈਨ ਡਾਟਿਆਂ ਦੀ ਐਂਟਰੀ, ਬੀਐਲਓ ਡਿਊਟੀਆਂ ਅਤੇ ਵਿਭਾਗ ਦੇ ਸਮੁੱਚੇ ਪ੍ਰਾਜੈਕਟਾਂ ਦਾ ਬਾਈਕਾਟ ਕੀਤਾ ਜਾਵੇਗਾ । 21 ਮਾਰਚ ਨੂੰ ਜ਼ਿਲ੍ਹਾ ਪੱਧਰ ਤੇ ਮੰਚ ਵੱਲੋਂ ਸਰਕਾਰ ਦੀ ਬਣਾਈ ਨਵੀਂ ਤਬਾਦਲਾ ਨੀਤੀ, ਰੈਸ਼ਨੇਲਾਈਜ਼ੇਸ਼ਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕੀਤਾ ਜਾਵੇਗਾ । 1 ਅਪਰੈਲ ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਮੰਚ ਦਾ ਸੰਘਰਸ਼ ਸਰਕਾਰ ਵੱਲੋਂ ਬਣਾਈ ਨਵੀਂ ਤਬਾਦਲਾ ਨੀਤੀ ਨੂੰ ਰੱਦ ਕਰਵਾਉਣ, 10300 ਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਗੱਲ ਸਰਕਾਰ ਦੇ ਅਣਮਨੁੱਖੀ ਅਤੇ ਅਧਿਆਪਕ ਵਿਰੋਧੀ ਚਿਹਰੇ ਨੂੰ ਨੰਗਾ ਕਰ ਰਹੀ ਹੈ । ਦੂਸਰੇ ਪਾਸੇ ਵਿਭਾਗ ਦੇ ਅਫ਼ਸਰਾਂ ਦੀ ਅਧਿਆਪਕਾਂ ਪ੍ਰਤੀ ਮਾੜਾ ਵਿਹਾਰ ਵੀ ਅਧਿਆਪਕਾਂ ਵਿੱਚ ਗੁੱਸੇ ਦੀ ਲਹਿਰ ਨੂੰ ਹੋਰ ਪ੍ਰਚਲਿਤ ਕਰ ਰਿਹਾ ਹੈ । ਰੈਸ਼ਨੇਲਾਈਜੇਸ਼ਨ ਨੀਤੀ ਵਿੱਚ ਸੋਧ ਕਰਨ। 60 ਦੀ ਗਿਣਤੀ ਤੋਂ ਘੱਟ ਵਿਦਿਆਰਥੀਆਂ ਵਾਲੇ ਸਕੂਲ ਵਿੱਚੋਂ ਐੱਚ .ਟੀ ਦੀ ਪੋਸਟ ਚੁੱਕਣ ਦੇ ਵਿਰੋਧ ਵਿੱਚ, ਕੰਪਿਊਟਰ ਅਧਿਆਪਕ , 5178, ਰਮਸਾ ,ਐਸ.ਐਸ.ਏ, ਸਿੱਖਿਆ ਪ੍ਰੋਵਾਈਡਰ ,ਐੱਸ.ਟੀ.ਸੀ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਪੇ – ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਕਰਵਾਉਣ ਅਤੇ ਡੀਏ ਦੀਆਂ ਕਿਸ਼ਤਾਂ ਲਾਗੂ ਕਰਵਾਉਣ ਅਤੇ ਹੋਰ ਅਧਿਆਪਕ ਤੇ ਵਿਦਿਆਰਥੀ ਮੁੱਦਿਆਂ ਨੂੰ ਸਾਰਥਕ ਢੰਗ ਨਾਲ ਹੱਲ ਕਰਨ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ,ਪਰਮਜੀਤ ਸਿੰਘ ਮਾਨ ,ਧੰਨਾ ਸਿੰਘ ਸਵੱਦੀ ਅਲਬੇਲ ਸਿੰਘ ਪੁੜੈਣ , ਜਗਜੀਤ ਸਿੰਘ ਸਾਹਨੇਵਾਲ ,ਧਰਮਜੀਤ ਸਿੰਘ ਢੰਡਾਰੀ , ਗੁਰਦੀਪ ਸੈਣੀ , ਪ੍ਰਮਿੰਦਰ ਚੌਹਾਨ,ਸਰਬਜੀਤ ਸਿੰਘ ਚੌਕੀਮਾਨ ,ਮਨਜੀਤ ਸਿੰਘ ਮਾਛੀਵਾੜਾ ,ਵੀਰਪਾਲ ਖੰਨਾ, ਜਗਰੂਪ ਢਿੱਲੋਂ,ਇੰਦਰਜੀਤ ਸਿੰਘ ਸਿੱਧੂ, ਬਲਰਾਜ ਘਲੋਟੀ, ਆਦਿ ਆਗੂ ਹਾਜ਼ਰ ਸਨ।

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਖੰਨਾ (ਲੁਧਿਆਣਾ) ਇਕਾਈ ਦੀ ਮੀਟਿੰਗ ਮੰਚ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵਲੋਂ 1 ਅਪ੍ਰੈਲ ਤੋਂ ਕਰੇਗਾ ਪੜ੍ਹੋ ਪੰਜਾਬ ਦਾ ਬਾਈਕਾਟ ਦਾ ਐਲਾਨ ਕੀਤਾ ਗਿਆ।

ਖੰਨਾ ਵਿਖੇ ਦੀ ਸਿੱਖਿਆ ਬਚਾਓ ਮੰਚ ਦੀ ਮੀਟਿੰਗ