Category Archives: ਸਾਂਝਾ ਅਧਿਆਪਕ ਮੋਰਚਾ ਪੰਜਾਬ

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ੳੁਚ ਸਿਖਿਆ ਅਧਿਕਾਰੀਆਂ ਨਾਲ਼ ਹੋਈ ਵਿਸਥਾਰ ਸਹਿਤ ਮੀਟਿਂਗ

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ੳੁਚ ਸਿਖਿਆ ਅਧਿਕਾਰੀਆਂ ਨਾਲ਼ ਹੋਈ ਵਿਸਥਾਰ ਸਹਿਤ ਮੀਟਿਂਗ

12 ਜੂਨ ਅਤੇ 19 ਜੂਨ ਦੀਆਂ ਸਰਕਾਰ ਪੱਧਰ ਦੀਆਂ ਮੀਟਿਂਗਾਂ ਵਿਁਚ ਹਰ ਤਰਾਂ ਦੇ ਪ੍ਰੋਜੈਕਟਾਂ ਅਤੇ ਸੋਸਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਨੂਂ ਰੈਗੂਲਰ ਕਰਨ ਦੇ ਆਸਾਰ ਬਣੇ*, ਨਵੀਂ ਤਬਾਦਲਾ ਨੀਤੀ (2018-19) ਅਤੇ ਰੈਸ਼ਨੇਲਾਈਜ਼ੇਸ਼ਨ ਦੀ ਪੁਰਾਣੀ ਨੀਤੀ ਨੂਂ ਤੁਰੰਤ ਰਦ ਕਰਦਿਆਂ ਨਵੀਆਂ ਸੋਧਾਂ ਸੰਬੰਧੀ ਸੁਝਾਅ ਦਿਂਦਆਂ ਸਾਂਝੇ ਮੋਰਚੇ ਵੱਲੋਂ 7 ਜੂਨ ਤੋਂ ਪਹਿਲਾਂ ਉਪਰੋਕਤ ਨੀਤੀਆਂ ਸੰਬੰਧੀ ਲਿਖਤੀ ਸੁਝਾਅ ਦੇਣ ਦਾ ਫੈਸਲਾ ਜੋ ਸਿਖਿਆ ਸਕੱਤਰ ਨੇ ਮੌਕੇ ਤੇ ਪਰਵਾਨ ਕੀਤਾ।

ਹਰ ਤਰਾਂ ਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿਤਾ..
*ssa ਰਮਸਾ ਅਧਿਆਪਕਾਂ ਅਤੇ ਵਲੰਟੀਅਰਾਂ ਦੀਆਂ ਤਨਖਾਹਾਂ ਜਲਦੀ ਹੋਣਗੀਆਂ ਜਾਰੀ…

ਪ੍ਰਾਇਮਰੀ ਵਰਗ ਵਿਁਚ ਜ਼ਿਲ੍ਹੇ ਦੀਅਾਂ ਹੈਡ ਟੀਚਰ ਦੀਅਾਂ ਕੁਲ ਪੋਸਟਾਂ ‘ਤੇ ਕੀਤੀਆਂ ਜਾਣਗੀਆਂ ਪਦੳੁਨਤੀਅਾਂ*
ਪ੍ਰਾਇਮਰੀ ਸਕੂਲਾਂ ਵਿਁਚ ਸਫਾਈ ਸੇਵਕ ਦੀ ਪੋਸਟ ਲਈ ਸਿਖਿਆ ਵਿਭਾਗ ਵੱਲੋਂ ਵਿਤ ਵਿਭਾਗ ਨੂਂ ਪਰਪੋਜ਼ਲ ਜਾਰੀ ਕੀਤੀ ਜਾਵੇਗੀ..*
ਮੋਰਚੇ ਵਿਁਚ ਅੱਜ ਸ਼ਾਮਿਲ ਹੋਈ 3807 ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਅਤੇ EGS, STR ,AIE ਵੱਲੋਂ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਵੱਲੋਂ ਮੋਰਚੇ ਨੂਂ ਦਿਤੇ ਮੰਗ ਪੱਤਰ ਅਨੁਸਾਰ ਮਸਲੇ ਮੀਟਿਂਗ ਵਿਁਚ ਰੱਖੇ ਗਏ ਜੋ ਸਿਖਿਆ ਸਕਤਰ ਵੱਲੋਂ ਜਲਦੀ ਹਲ ਕਰਨ ਦਾ ਭਰੋਸਾ ਦਿੱਤਾ।

Advertisements

ਸਾਂਝੇ ਅਧਿਆਪਕ ਮੋਰਚੇ ਦੀ ਮੁਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ

ਸਾਂਝਾ ਅਧਿਆਪਕ ਮੋਰਚਾ ਅਤੇ ਸਿੱਖਿਆ ਬਚਾਓ ਮੰਚ ਆਹਮਣੇ-ਸਾਹਮਣੇ

Meeting of SAM With CM in Pics

Full update meeting of SAM with CM

ਮੁੱਖ ਮੰਤਰੀ ਨਾਲ ਮਿਲ ਕੇ ਅਧਿਆਪਕ ਬਾਗ਼ੋਬਾਗ਼

ਚੰਡੀਗੜ੍ਹ: ਅਧਿਆਪਕਾਂ ਦੀ ਬੈਠਕ ਨਾਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਮੰਨਿਆ ਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਤੇ ਇਨ੍ਹਾਂ ‘ਤੇ ਵਿਚਾਰ ਹੋਵੇਗੀ। ਅਧਿਆਪਕਾਂ ਦੀ ਮੁੱਖ ਮੰਗ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਹੈ।

ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਕੁਝ ਐਕਸ਼ਨ ਕਰਨ ਵਿੱਚ ਅਸਮਰਥਤਾ ਪ੍ਰਗਟਾਉਂਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਫਿਲਹਾਲ ਕੁਝ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਵਿਰੁੱਧ ਪੁਲਿਸ ਕੇਸ ਵਾਪਸ ਲਏ ਜਾਣ ਸਬੰਧੀ ਵਿਚਾਰ ਕਰਾਂਗੇ।

ਬੀਤੀ 27 ਮਾਰਚ ਨੂੰ ਲੁਧਿਆਣਾ ਵਿੱਚ ਅਧਿਆਪਕਾਂ ਵੱਲੋਂ ਕੀਤੀ ਵੱਡੀ ਰੈਲੀ ਦੌਰਾਨ ਸੜਕ ਜਾਮ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤਕਰੀਬਨ ਅੱਠ ਹਜ਼ਾਰ ਅਧਿਆਪਕਾਂ ਵਿਰੁੱਧ ਕੇਸ ਦਰਜ ਹੋ ਗਏ ਸਨ।

ਅਧਿਆਪਕਾਂ ਦੇ ਵਧਦੇ ਸੰਘਰਸ਼ ਨੇ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਦੇ ਇੱਕ ਅਧਿਆਪਕ ਨੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਖ਼ੁਦਕੁਸ਼ੀ ਕਰ ਲਈ ਸੀ ਤੇ ਬੀਤੇ ਕੱਲ੍ਹ ਪਠਾਨਕੋਟ ਦੇ ਇੱਕ ਅਧਿਆਪਕ ਨੇ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਖ਼ੁਦਕੁਸ਼ੀ ਕਰ ਲੈਣ ਦੀ ਚੇਤਾਵਨੀ ਦਿੱਤੀ ਸੀ। ਇਨ੍ਹਾਂ ਘਟਨਾਵਾਂ ਨੇ ਵੀ ਸਰਕਾਰ ‘ਤੇ ਕਾਫੀ ਦਬਾਅ ਬਣਾਇਆ।

ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਅਗਲੀ ਬੈਠਕ 4 ਜੂਨ ਨੂੰ ਰੱਖੀ ਹੈ। 28 ਮਈ ਨੂੰ ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ ਪੈਣਗੀਆਂ ਤੇ 31 ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਬਾਅਦ ਚੋਣ ਜ਼ਾਬਤਾ ਹਟ ਜਾਵੇਗਾ ਤੇ ਅਧਿਆਪਕਾਂ ਦੀਆਂ ਮੰਗਾਂ ‘ਤੇ ਕਾਰਵਾਈ ਸੰਭਵ ਹੋ ਸਕੇਗੀ।

ਮੀਟਿੰਗ ਵਿੱਚ ਸੁਣੀਆਂ ਮੰਗਾਂ, ਅਗਲੀ ਮੀਟਿੰਗ 4 ਜੂਨ ਨੂੰ

ਸਾਂਝਾ ਅਧਿਆਪਕ ਮੋਰਚਾ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਨੱਬੇ ਮਿੰਟ ਚੱਲੀ ਮੀਟਿੰਗ ਹੋਈ ਸਮਾਪਤ। ਸਾਰੀਆਂ ਮੰਗਾਂ ਤੇ ਸਹਿਜ ਮਾਹੌਲ ਵਿੱਚ ਵਿਸਥਾਰਪੂਰਵਕ ਹੋਈ ਚਰਚਾ। ਮੰਗਾਂ ਉੱਤੇ ਸਹਿਮਤੀ ਵੀ ਬਣੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਾਹਕੋਟ ਦੀ ਇਲੈਕਸ਼ਨ ਹੋਣ ਕਰਕੇ ਚੋਣ ਜਾਬਤਾ ਲੱਗਣ ਕਾਰਨ ਕੋਈ ਵੀ ਅਧਿਕਾਰਿਤ ਐਲਾਨ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਚੋਣ ਜ਼ਾਬਤਾ ਖਤਮ ਹੋਣ ਉਪਰੰਤ 4 ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਨਾਲ ਨਾਲ ਦੁਬਾਰਾ ਮੀਟਿੰਗ ਕੀਤੀ ਨਿਸਚਤ।